Punjabi

Anti-Discrimination NSW (ਐਂਟੀ-ਡਿਸਕ੍ਰਿਮੀਨੇਸ਼ਨ NSW)

ਅਸੀਂ ਨਿਊ ਸਾਊਥ ਵੇਲਜ਼ ਦੀ ਰਾਜ ਸਰਕਾਰ ਦੀ ਸੰਸਥਾ ਹਾਂ ਜੋ Anti-Discrimination Act 1977 (the Act) (ਐਂਟੀ-ਡਿਸਕ੍ਰਿਮੀਨੇਸ਼ਨ ਐਕਟ 1977  (ਇਹ ਕਾਨੂੰਨ)) ਦਾ ਸੰਚਾਲਨ ਕਰਦੀ ਹੈ। ਅਸੀਂ ਮੁਫਤ ਸੇਵਾਵਾਂ ਪੇਸ਼ ਕਰਦੇ ਹਾਂ ਅਤੇ ਹੇਠਾਂ ਦਿੱਤੇ ਕੰਮ ਕਰਕੇ ਨਿਊ ਸਾਊਥ ਵੇਲਜ਼ ਵਿੱਚ ਵਿਤਕਰੇ ਨੂੰ ਖਤਮ ਕਰਨ ਲਈ ਯਤਨਸ਼ੀਲ ਹਾਂ:

  • ਪੁੱਛਗਿੱਛ ਦਾ ਜਵਾਬ ਦੇ ਕੇ
  • ਸ਼ਿਕਾਇਤਾਂ ਦਾ ਮਿਲਾਪ ਕਰਕੇ
  • ਵਿਤਕਰੇ ਅਤੇ ਇਸਦੇ ਪ੍ਰਭਾਵਾਂ ਬਾਰੇ ਜਾਗਰੂਕਤਾ ਵਧਾ ਕੇ
  • ਲੋਕਾਂ ਦੇ ਕੁਝ ਸਮੂਹਾਂ ਦੀ ਕੁਝ ਨੌਕਰੀਆਂ, ਪ੍ਰੋਗਰਾਮਾਂ, ਸੇਵਾਵਾਂ ਜਾਂ ਸਹੂਲਤਾਂ ਤਕ ਪਹੁੰਚ ਵਿੱਚ ਸੁਧਾਰ ਕਰਨ ਦੀ ਆਗਿਆ ਦੇਣ ਲਈ ਕਾਨੂੰਨ ਤੋਂ ਛੋਟ ਦੇਣ ਲਈ ਅਰਜ਼ੀਆਂ ਦਾ ਪ੍ਰਬੰਧ ਕਰਕੇ,
  • ਸਰਕਾਰ ਨੂੰ ਵਿਤਕਰੇ ਦੇ ਮੁੱਦਿਆਂ ਬਾਰੇ ਸਲਾਹ ਦੇਣਾ।

ਵਿਤਕਰਾ ਕੀ ਹੈ?

ਵਿਤਕਰਾ ਉਦੋਂ ਹੁੰਦਾ ਹੈ ਜਦੋਂ ਕਿਸੇ ਨਾਲ ਨਾਜਾਇਜ਼ ਢੰਗ ਨਾਲ ਵਿਵਹਾਰ ਕੀਤਾ ਜਾਂਦਾ ਹੈ ਕਿਉਂਕਿ ਉਹ ਕੋਈ ਅਜਿਹੀ ਵਿਸ਼ੇਸ਼ਤਾ ਰੱਖਦਾ ਹੈ, ਜਾਂ ਕਿਸੇ ਅਜਿਹੀ ਵਿਸ਼ੇਸ਼ਤਾ ਨੂੰ ਰੱਖਦਾ ਮੰਨਿਆ ਜਾਂਦਾ ਹੈ ਜੋ ਨਿਊ ਸਾਊਥ ਵੇਲਜ਼ ਦੇ ਕਾਨੂੰਨ ਦੁਆਰਾ ਸੁਰੱਖਿਅਤ ਹੈ।

ਇਹ ਵਿਸ਼ੇਸ਼ਤਾਵਾਂ ਹਨ:

  • ਅਪਾਹਜ਼ਤਾ (ਰੋਗ ਅਤੇ ਬਿਮਾਰੀਆਂ ਸ਼ਾਮਲ ਹਨ)
  • ਲਿੰਗੀ ਪਹਿਚਾਣ (ਗਰਭ ਅਵਸਥਾ ਅਤੇ ਦੁੱਧ ਚੁੰਘਾਉਣਾ ਸ਼ਾਮਲ ਹੈ)
  • ਨਸਲ
  • ਉਮਰ
  • ਵਿਆਹੁਤਾ ਜਾਂ ਘਰੇਲੂ ਦਰਜ਼ਾ
  • ਸਮਲਿੰਗੀ ਹੋਣਾ
  • ਟ੍ਰਾਂਸਜੈਂਡਰ ਹੋਣਾ
  • ਦੇਖਭਾਲਕਰਤਾ ਵਜੋਂ ਜ਼ਿੰਮੇਵਾਰੀਆਂ।

ਕੁਝ ਜਨਤਕ ਥਾਵਾਂ 'ਤੇ ਪੱਖਪਾਤ ਕਰਨਾ ਕਾਨੂੰਨ ਦੇ ਵਿਰੁੱਧ ਹੈ। ਇਹ ਹਨ:

  • ਕੰਮ ਦੀਆਂ ਥਾਵਾਂ
  • ਵਿਦਿਅਕ ਅਦਾਰੇ
  • ਜਿਥੇ ਵਸਤੂਆਂ ਅਤੇ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ
  • ਜਿੱਥੇ ਰਿਹਾਇਸ਼ ਦਿੱਤੀ ਜਾਂਦੀ ਹੈ
  • ਰਜਿਸਟਰਡ ਕਲੱਬਾਂ ਵਿੱਚ।

ਦੇਖਭਾਲਕਰਤਾ ਵਜੋਂ ਜ਼ਿੰਮੇਵਾਰੀਆਂ ਲਈ ਪੱਖਪਾਤ ਸਿਰਫ ਕੰਮ 'ਤੇ ਗੈਰ-ਕਾਨੂੰਨੀ ਹੈ।

ਜਿਨਸੀ ਛੇੜ-ਛਾੜ

ਕਿਸੇ ਦਾ ਜਿਨਸੀ ਸ਼ੋਸ਼ਣ ਕਰਨਾ ਗੈਰ-ਕਾਨੂੰਨੀ ਹੈ। ਜਿਨਸੀ ਛੇੜ-ਛਾੜ ਕਿਸੇ ਜਿਨਸੀ ਸੁਭਾਅ ਦਾ ਕੋਈ ਅਣਚਾਹਿਆ ਵਿਹਾਰ ਹੈ ਜੋ ਕਿਸੇ ਨੂੰ ਨਾਰਾਜ਼, ਅਪਮਾਨਿਤ ਜਾਂ ਡਰਿਆ ਮਹਿਸੂਸ ਕਰਵਾਉਂਦਾ ਹੈ। ਇਸ ਵਿੱਚ ਸ਼ਾਮਲ ਹੋ ਸਕਦੇ ਹਨ:

  • ਜਿਸਮਾਨੀ ਸੰਕੇਤ (ਸ਼ਬਦੀ ਜਾਂ ਸਰੀਰਕ)
  • ਜਿਸਮਾਨੀ ਲਿਹਾਜ਼ ਕਰਨ ਲਈ ਬੇਨਤੀਆਂ
  • ਜਿਸਮਾਨੀ ਇਸ਼ਾਰੇ, ਚੁਟਕਲੇ ਜਾਂ ਟਿੱਪਣੀਆਂ।

ਬਦਨਾਮੀ

ਬਦਨਾਮੀ ਇਕ ਜਨਤਕ ਕੰਮ ਹੈ ਜੋ ਕਿਸੇ ਵਿਅਕਤੀ ਜਾਂ ਸਮੂਹ ਪ੍ਰਤੀ ਨਫ਼ਰਤ, ਗੰਭੀਰ ਘਿਰਣਾ ਜਾਂ ਮਖੌਲ ਨੂੰ ਉਕਸਾ ਸਕਦਾ ਹੈ। ਕੁਝ ਖ਼ਾਸ ਵਿਸ਼ੇਸ਼ਤਾਵਾਂ ਦੀ ਬਦਨਾਮੀ ਕਰਨੀ ਗੈਰ-ਕਾਨੂੰਨੀ ਹੈ।

ਇਹ ਵਿਸ਼ੇਸ਼ਤਾਵਾਂ ਹਨ:

  • ਨਸਲ
  • ਧਰਮ
  • ਸਮਲਿੰਗਕਤਾ
  • ਟ੍ਰਾਂਸਜੈਂਡਰ(ਦੁਵਲਿੰਗੀ) ਹੋਣਾ
  • HIV / ਏਡਜ਼ ਹੋਣਾ

ਕੋਈ ਵੀ ਜਨਤਕ ਕੰਮ ਜੋ ਲੋਕਾਂ ਦੇ ਸਮੂਹ ਨੂੰ ਧਮਕਾਉਂਦਾ ਜਾਂ ਉਨ੍ਹਾਂ ਪ੍ਰਤੀ ਹਿੰਸਾ ਨੂੰ ਉਕਸਾਉਂਦਾ ਹੈ ਉਨ੍ਹਾਂ ਦੀ ਨਸਲ, ਧਾਰਮਿਕ ਵਿਸ਼ਵਾਸ ਜਾਂ ਮਾਨਤਾ, ਜਿਨਸੀ ਰੁਝਾਨ, ਲਿੰਗੀ ਪਛਾਣ, ਇੰਟਰਸੈਕਸ ਜਾਂ HIV / ਏਡਜ਼ ਹੋਣ ਕਾਰਨ ਉਹ ਅਪਰਾਧਿਕ ਜ਼ੁਰਮ ਹੈ ਜਿਸਨੂੰ ਪੁਲਿਸ ਨੂੰ ਦੱਸਿਆ ਜਾਣਾ ਚਾਹੀਦਾ ਹੈ।

ਸੋਸ਼ਣ

ਜੇ ਤੁਹਾਡੇ ਨਾਲ ਬਦਸਲੂਕੀ ਕੀਤੀ ਜਾਂਦੀ ਹੈ ਕਿਉਂਕਿ ਤੁਸੀਂ ਵਿਤਕਰੇ ਦੀ ਸ਼ਿਕਾਇਤ ਕੀਤੀ ਹੈ (ਜਾਂ ਕਰਨ ਦੀ ਯੋਜਨਾ ਬਣਾਈ ਹੈ), ਜਾਂ ਕਿਉਂਕਿ ਤੁਸੀਂ ਵਿਤਕਰੇ ਦੀ ਸ਼ਿਕਾਇਤ ਬਾਰੇ ਜਾਣਕਾਰੀ ਜਾਂ ਸਬੂਤ ਮੁਹੱਈਆ ਕਰਵਾਏ ਹਨ, ਤਾਂ ਇਸ ਨੂੰ ਸੋਸ਼ਣ ਕਰਨਾ ਕਿਹਾ ਜਾਂਦਾ ਹੈ। ਸੋਸ਼ਣ ਕਰਨਾ ਨਿਊ ਸਾਊਥ ਵੇਲਜ਼ ਵਿੱਚ ਗੈਰ-ਕਾਨੂੰਨੀ ਹੈ।

ਜੇ ਤੁਹਾਡੇ ਨਾਲ ਵਿਤਕਰਾ ਹੁੰਦਾ ਹੈ ਤਾਂ ਕੀ ਕਰਨਾ ਹੈ?

 Anti-Discrimination NSW (ਐਂਟੀ-ਡਿਸਕ੍ਰਿਮੀਨੇਸ਼ਨ NSW) ਪੁੱਛ-ਗਿੱਛ ਸੇਵਾ ਨੂੰ 02 9268 5544 ਜਾਂ 1800 670 812 'ਤੇ ਸੰਪਰਕ ਕਰੋ ਜਾਂ adbcontact@justice.nsw.gov.au 'ਤੇ ਈਮੇਲ ਕਰੋ। ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਭਾਵੇਂ ਤੁਹਾਨੂੰ ਪਤਾ ਨਹੀਂ ਹੈ ਕਿ ਕੀ ਤੁਹਾਡੀ ਸਥਿਤੀ ਜਾਂ ਤੁਹਾਡੇ ਨਾਲ ਜੋ ਹੋਇਆ ਹੈ ਉਹ ਗੈਰ-ਕਾਨੂੰਨੀ ਹੈ ਜਾਂ ਨਹੀਂ, ਜਾਂ ਜੇ ਤੁਸੀਂ NSW ਦੇ ਵਿਤਕਰੇ ਵਿਰੋਧੀ ਕਾਨੂੰਨਾਂ ਬਾਰੇ ਕੁਝ ਜਾਣਕਾਰੀ ਚਾਹੁੰਦੇ ਹੋ।

ਜੇ ਤੁਸੀਂ ਵਿਤਕਰੇ, ਜਿਨਸੀ ਛੇੜ-ਛਾੜ ਜਾਂ ਬਦਨਾਮੀ ਦਾ ਅਨੁਭਵ ਕਰਦੇ ਹੋ ਅਤੇ ਕਿਸੇ ਵਿਅਕਤੀ ਜਾਂ ਕੰਪਨੀ ਬਾਰੇ ਰਸਮੀ ਤੌਰ 'ਤੇ ਸ਼ਿਕਾਇਤ ਕਰਨਾ ਚਾਹੁੰਦੇ ਹੋ, ਤਾਂ ਕਿਰਪਾ ਕਰਕੇ ਸਾਡੇ ਸ਼ਿਕਾਇਤ ਫਾਰਮ ਦੀ ਵਰਤੋਂ ਕਰੋ। ਤੁਸੀਂ ਆਪਣੀ ਸ਼ਿਕਾਇਤ ਕਿਸੇ ਵੀ ਭਾਸ਼ਾ ਵਿੱਚ ਲਿਖ ਸਕਦੇ ਹੋ, ਅਤੇ ਅਸੀਂ ਤੁਹਾਡੀ ਸ਼ਿਕਾਇਤ ਦਾ ਤੁਹਾਡੇ ਲਈ ਬਿਨਾਂ ਕਿਸੇ ਕੀਮਤ ਲਏ ਤੋਂ ਅੰਗਰੇਜ਼ੀ ਵਿੱਚ ਅਨੁਵਾਦ ਕਰਾਂਗੇ। ਆਪਣੀ ਸ਼ਿਕਾਇਤ complaintsadb@justice.nsw.gov.au 'ਤੇ ਈ-ਮੇਲ ਕਰੋ। ਜੇ ਤੁਹਾਡੇ ਲਈ ਆਪਣੀ ਸ਼ਿਕਾਇਤ ਲਿਖਣਾ ਮੁਸ਼ਕਲ ਹੈ, ਤੁਸੀਂ ਆਪਣੀ ਸ਼ਿਕਾਇਤ ਜਮ੍ਹਾਂ ਕਰਾਉਣ ਲਈ ਦੂਜੇ ਵਿਕਲਪਾਂ 'ਤੇ ਵਿਚਾਰ ਕਰਨ ਲਈ ਸਾਡੇ ਨਾਲ ਸੰਪਰਕ ਕਰ ਸਕਦੇ ਹੋ।

ਜੇ ਤੁਹਾਨੂੰ ਸਾਡੀ ਕਿਸੇ ਵੀ ਸੇਵਾਵਾਂ ਤਕ ਪਹੁੰਚਣ ਲਈ ਕਿਸੇ ਦੁਭਾਸ਼ੀਏ ਦੀ ਲੋੜ ਹੈ, ਤਾਂ ਕਿਰਪਾ ਕਰਕੇ 131 450 'ਤੇ Translating and Interpreting Service (ਅਨੁਵਾਦ ਅਤੇ ਦੁਭਾਸ਼ੀਏ ਸੇਵਾ) ਨਾਲ ਸੰਪਰਕ ਕਰੋ ਅਤੇ ਉਨ੍ਹਾਂ ਨੂੰ 02 9268 5544' ਤੇ  Anti-Discrimination NSW (ਐਂਟੀ-ਡਿਸਕ੍ਰਿਮੀਨੇਸ਼ਨ NSW) ਨੂੰ ਫ਼ੋਨ ਕਰਨ ਲਈ ਕਹੋ।

ਜੇ ਤੁਹਾਨੂੰ ਕਨੂੰਨੀ ਮਦਦ ਦੀ ਲੋੜ ਹੈ, 1300 888 529 'ਤੇ Law Access (ਲਾਅ ਐਕਸੈੱਸ) ਨਾਲ ਸੰਪਰਕ ਕਰੋ।

ਜੇ ਤੁਹਾਡੇ ਨਾਲ ਵਿਤਕਰਾ ਜਾਂ ਬਦਨਾਮੀ ਹੋਈ ਹੈ ਜੋ ਅਪਰਾਧਿਕ ਹੈ, ਤਾਂ ਕਿਰਪਾ ਕਰਕੇ NSW ਪੁਲਿਸ ਨਾਲ ਸੰਪਰਕ ਕਰੋ।

ਉਦੋਂ ਕੀ ਹੁੰਦਾ ਹੈ ਜਦੋਂ ਤੁਸੀਂ  Anti-Discrimination NSW (ਐਂਟੀ-ਡਿਸਕ੍ਰਿਮੀਨੇਸ਼ਨ NSW) ਕੋਲ ਆਪਣੀ ਸ਼ਿਕਾਇਤ ਜਮ੍ਹਾਂ ਕਰਵਾਉਂਦੇ ਹੋ?

ਸਾਡੀ ਭੂਮਿਕਾ ਤੁਹਾਨੂੰ ਅਤੇ ਦੂਜੀ ਧਿਰ ਨੂੰ ਹੱਲ ਲੱਭਣ ਵਿਚ ਮਦਦ ਕਰਨ ਦੀ ਹੈ। ਜਦੋਂ ਸਾਨੂੰ ਤੁਹਾਡੀ ਸ਼ਿਕਾਇਤ ਮਿਲਦੀ ਹੈ, ਤਾਂ ਜੇ ਇਹ ਅਜਿਹੀ ਸਥਿਤੀ ਜਾਪਦੀ ਹੈ ਜੋ ਕਾਨੂੰਨ ਦੇ ਵਿਰੁੱਧ ਹੈ, ਤਾਂ ਅਸੀਂ ਤੁਹਾਡੀ ਸ਼ਿਕਾਇਤ ਨੂੰ ਅਗਲੇ ਪੜਾਅ 'ਤੇ ਅੱਗੇ ਵਧਾਵਾਂਗੇ।

ਤੁਹਾਡੀ ਸ਼ਿਕਾਇਤ ਮਿਲਣ ਦੇ ਦੋ ਹਫ਼ਤਿਆਂ ਦੇ ਅੰਦਰ-ਅੰਦਰ ਅਸੀਂ ਤੁਹਾਡੇ ਨਾਲ ਫ਼ੋਨ ਜਾਂ ਪੱਤਰ ਰਾਹੀਂ ਸੰਪਰਕ ਕਰਾਂਗੇ। ਜਦੋਂ ਅਸੀਂ ਤੁਹਾਡੇ ਨਾਲ ਗੱਲ ਕਰਾਂਗੇ, ਅਸੀਂ ਸ਼ਾਇਦ ਤੁਹਾਨੂੰ ਕਿਸੇ ਹੋਰ ਜਾਣਕਾਰੀ ਨੂੰ ਦੇਣ ਲਈ ਕਹਿ ਸਕਦੇ ਹਾਂ ਜਿਸਦੀ ਸਾਨੂੰ ਲੋੜ ਹੈ। ਅਸੀਂ ਤੁਹਾਡੀ ਸ਼ਿਕਾਇਤ ਨਾਲ ਨਜਿੱਠਣ ਦੀ ਯੋਜਨਾ ਕਿਵੇਂ ਬਣਾਉਂਦੇ ਹਾਂ, ਇਸ ਬਾਰੇ ਵੀ ਵਿਚਾਰ-ਵਟਾਂਦਰਾ ਕਰਾਂਗੇ।

ਜਿਸ ਵਿਅਕਤੀ ਬਾਰੇ ਤੁਸੀਂ ਸ਼ਿਕਾਇਤ ਕਰ ਰਹੇ ਹੋ ਉਸਨੂੰ ਜਵਾਬਦੇਹ ਕਿਹਾ ਜਾਂਦਾ ਹੈ। ਅਸੀਂ ਜਵਾਬਦੇਹ ਨੂੰ ਤੁਹਾਡੀ ਸ਼ਿਕਾਇਤ ਦੀ ਕਾਪੀ ਅਤੇ ਤੁਹਾਡੇ ਦੁਆਰਾ ਮੁਹੱਈਆ ਕੀਤੇ ਗਏ ਕੋਈ ਹੋਰ ਕਾਗਜ਼ੀ ਦਸਤਾਵੇਜ਼ ਭੇਜਾਂਗੇ, ਸਾਡੇ ਵਲੋਂ ਸੰਬੰਧਤ ਕਾਨੂੰਨ ਬਾਰੇ ਦੱਸਦੇ ਹੋਏ ਇਕ ਪੱਤਰ ਦੇ ਨਾਲ। ਜਵਾਬਦੇਹ ਨੂੰ ਫਿਰ ਜਵਾਬ ਦੇਣ ਦਾ ਮੌਕਾ ਮਿਲੇਗਾ।

ਜੇ ਇਸ ਨਾਲ ਸਥਿਤੀ ਦਾ ਹੱਲ ਨਹੀਂ ਨਿਕਲਦਾ ਹੈ, ਤਾਂ ਅਸੀਂ ਤੁਹਾਡੇ ਅਤੇ ਜਵਾਬਦੇਹ ਦੇ ਵਿਚਕਾਰ ਇੱਕ ਮੀਟਿੰਗ ਕਰ ਸਕਦੇ ਹਾਂ। ਇਸ ਨੂੰ ਸਮਝੌਤਾ ਕਾਨਫਰੰਸ ਕਿਹਾ ਜਾਂਦਾ ਹੈ। ਸਮਝੌਤਾ ਦੋਵਾਂ ਧਿਰਾਂ ਲਈ ਇਕੱਠੇ ਹੋਣ ਅਤੇ ਸ਼ਿਕਾਇਤ ਨੂੰ ਸੁਲਝਾਉਣ ਦੇ ਤਰੀਕਿਆਂ ਬਾਰੇ ਵਿਚਾਰ ਵਟਾਂਦਰੇ ਦਾ ਮੌਕਾ ਹੁੰਦਾ ਹੈ।

ਅਸੀਂ ਕਿਸੇ ਦਾ ਪੱਖ ਨਹੀਂ ਲੈ ਸਕਦੇ ਹਾਂ ਜਾਂ ਤੁਹਾਨੂੰ ਕਾਨੂੰਨੀ ਸਲਾਹ ਨਹੀਂ ਦੇ ਸਕਦੇ ਹਾਂ। ਜੇ ਅਸੀਂ ਮਾਮਲੇ ਨੂੰ ਸੁਲਝਾਉਣ ਵਿਚ ਤੁਹਾਡੀ ਮਦਦ ਨਹੀਂ ਕਰ ਸਕਦੇ ਹਾਂ, ਤਾਂ ਤੁਸੀਂ ਆਪਣੀ ਸ਼ਿਕਾਇਤ ਨੂੰ NSW Civil and Administrative Tribunal (NSW ਸਿਵਲ ਅਤੇ ਐਡਮਿਨਸ਼ਟ੍ਰੈਟਿਵ ਟ੍ਰਿਬਿਊਨਲ) ਕੋਲ ਲੈ ਜਾਣ ਯੋਗ ਹੋ ਸਕਦੇ ਹੋ।

ਸ਼ਿਕਾਇਤ ਫਾਰਮ ਡਾਊਨਲੋਡ ਕਰੋ

Last updated:

24 Jan 2024

Was this content useful?
We will use your rating to help improve the site.
Please don't include personal or financial information here
Please don't include personal or financial information here

We acknowledge Aboriginal people as the First Nations Peoples of NSW and pay our respects to Elders past, present and future. We acknowledge the ongoing connection Aboriginal people have to this land and recognise Aboriginal people as the original custodians of this land.

Top Return to top of page Top